Sarbat Da Bhala Trust distributed Scholarships worth 9 lakh 50 thousand to students at Modi College 
Patiala: 26 December, 2020
Multani Mal Modi College, Patiala organized a special function to distribute scholarships to 95 deserving students of the college by Dr. S.P.S. Oberoi, Managing Trustee, Sarbat Da Bhala Charitable Trust. Mrs. Inderjeet Gill, Director Education, Sarbat Da Bhala Cheritable Trust and Sh. Gaganpreet Singh, General Secretary, Sarbat Da Bhala Charitable Trust were also present on the occasion. College Principal Dr. Khushvinder Kumar welcomed the Chief Guest and other guests and said that ‘Sarbat Da Bhala Trust’ has become a symbol of social welfare and a hope for better education and affordable health services for number of lives across the globe. Mrs. Inderjeet Gill discussed various activities and schemes initiated by the ‘Sarbat Da Bhala Trust’ for the welfare of underprivileged and marginalized sections of the society. Dr. S. P. S. Oberoi handed over the cheque (Rupees Nine Lakh and Fifty Thousand) of scholarships for the needy and deserving students of Modi College. The stage was conducted by Dr. Harmohan Sharma, Dy. Registrar. Vote of thanks was presented by Prof. Ved Parkash Sharma. All students and staff members were present on the occasion.


ਪਟਿਆਲਾ: 26 ਦਸੰਬਰ , 2020
ਸਰਬੱਤ ਦਾ ਭਲਾ ਟਰਸੱਟ ਵੱਲੋਂ ਮੋਦੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਵੰਡੇ ਗਏ ਵਜ਼ੀਫੇ
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਅੱਜ ਡਾ. ਐਸ.ਪੀ.ਸਿੰਘ ਉਬਰਾਏ, ਮੈਨੇਜਿੰਗ ਡਾਇਰੈਕਟਰ, ਸਰਬੱਤ ਦਾ ਭਲਾ ਟਰੱਸਟ ਨੇ 95 ਵਿਦਿਆਰਥੀਆਂ ਨੂੰ ਵਜ਼ੀਫਾ ਵੰਡਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨਾਲ ਇਸ ਮੌਕੇ ਤੇ ਸ੍ਰੀਮਤੀ ਇੰਦਰਜੀਤ ਗਿੱਲ, ਡਾਇਰੈਕਟਰ ਐਜੂਕੇਸ਼ਨ, ਸਰਬੱਤ ਦਾ ਭਲਾ ਟਰਸੱਟ ਅਤੇ ਸ੍ਰੀ ਗਗਨਪ੍ਰੀਤ ਸਿੰਘ, ਜਰਨਲ ਸਕੱਤਰ, ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਨੇ ਵੀ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਬਾਕੀ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਭਲਾਈ ਦੇ ਖੇਤਰ ਵਿੱਚ ‘ਸਰਬੱਤ ਦਾ ਭਲਾ ਟਰਸੱਟ’ ਦਾ ਅਦੁੱਤੀ ਯੋਗਦਾਨ ਹੈ ਅਤੇ ਸ੍ਰੀ ਓਬਰਾਏ ਜੀ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸਮਾਜ ਦੇ ਵੰਚਿਤ ਵਰਗਾਂ ਤੱਕ ਜਿਸ ਤਰ੍ਹਾਂ ਬਿਨ੍ਹਾਂ ਕਿਸੇ ਵਿਤਕਰੇ ਤੋਂ ਪਹੁੰਚ ਕੀਤੀ ਹੈ, ਉਹ ਲਾਸਾਨੀ ਹੈ। ਸਰਬੱਤ ਦਾ ਭਲਾ ਟਰਸੱਟ ਦੇ ਡਾਇਰੈਕਟਰ ਐਜੂਕੇਸ਼ਨ ਸ੍ਰੀਮਤੀ ਇੰਦਰਜੀਤ ਗਿੱਲ ਨੇ ਇਸ ਮੌਕੇ ਤੇ ਟਰਸੱਟ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਮਾਜ-ਭਲਾਈ ਲਈ ਆਰੰਭੇ ਯਤਨਾਂ ਦਾ ਇੱਕ ਸੰਖੇਪ ਵੇਰਵਾ ਪੇਸ਼ ਕੀਤਾ। ਇਸ ਸਮਾਗਮ ਦੌਰਾਨ ਡਾ. ਐਸ.ਪੀ.ਸਿੰਘ ਓਬਰਾਏ ਨੇ ਕਾਲਜ ਦੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਵਜ਼ੀਫੇ ਦੀ ਰਕਮ (ਨੌ ਲੱਖ ਪੰਜਾਹ ਹਜ਼ਾਰ) ਦਾ ਚੈੱਕ ਵੀ ਭੇਂਟ ਕੀਤਾ।  ਇਸ ਮੌਕੇ ਤੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਕਾਲਜ ਦੇ ਡਿਪਟੀ ਰਜਿਸਟਰਾਰ ਡਾ. ਹਾਰਮੋਹਨ ਸ਼ਰਮਾ ਜੀ ਵੱਲੋਂ ਨਿਭਾਈ ਗਈ। ਪ੍ਰੋਫ਼ ਵੇਦ ਪ੍ਰਕਾਸ਼ ਸ਼ਰਮਾ ਨੇ ਇਸ ਮੌਕੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸਮਾਗਮ ਦੌਰਾਨ ਸਮੂਹ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।